ਅਸੀਂ ਇਸ਼ਤਿਹਾਰਬਾਜ਼ੀ ਕਿਉਂ ਵੇਚਦੇ ਹਾਂ,
ਖੋਜ ਨਤੀਜੇ ਕਿਉਂ ਨਹੀਂ।
ਜਿਸ ਦੁਨੀਆਂ ਵਿੱਚ ਸਭ ਕੁਝ ਵਿਕਦਾ ਦਿਖਾਈ ਦਿੰਦਾ ਹੈ, ਉੱਥੇ ਇਸ਼ਤਿਹਾਰਬਾਜ਼ ਸਾਡੇ ਖੋਜ ਨਤੀਜਿਆਂ ਵਿੱਚ ਬਿਹਤਰ ਸਥਿਤੀ ਕਿਉਂ ਨਹੀਂ ਖ਼ਰੀਦ ਸਕਦੇ?
ਜਵਾਬ ਅਸਾਨ ਹੈ। ਸਾਡਾ ਵਿਸ਼ਵਾਸ ਹੈ ਕਿ Google ਵਰਤਦੇ ਹੋਏ ਤੁਸੀਂ ਜੋ ਵੀ ਲੱਭਦੇ ਹੋ, ਤੁਹਾਨੂੰ ਉਸਤੇ ਯਕੀਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਸ਼ੁਰੂ ਤੋਂ, ਖੋਜ ਲਈ ਸਾਡੀ ਪਹੁੰਚ ਸਾਡੇ ਵਰਤੋਂਕਾਰਾਂ ਨੂੰ ਸੱਭ ਤੋਂ ਵੱਧ ਢੁੱਕਵੇਂ ਜਵਾਬ ਅਤੇ ਨਤੀੇਜੇ ਮੁਹੱਈਆ ਕਰਵਾਉਣਾ ਹੈ।
Google ਖੋਜ ਨਤੀਜੇ ਇਸ ਚੀਜ਼ ਨੂੰ ਗਿਣਤੀ-ਮਿਣਤੀ ਵਿੱਚ ਲੈਂਦੇ ਹਨ ਕਿ ਇੱਕ ਵੈੱਬ ਪੰਨੇ ’ਤੇ ਕੌਣ ਲਿੰਕ ਕਰਦਾ ਹੈ, ਅਤੇ ਨਾਲ-ਨਾਲ ਇਹ ਵੀ ਕਿ ਤੁਹਾਡੀ ਖੋਜ ਲਈ ਉਸ ਪੰਨੇ ’ਤੇ ਸਮੱਗਰੀ ਕਿੰਨੀ ਢੁੱਕਵੀਂ ਹੈ। ਸਾਡੇ ਨਤੀਜੇ ਇਸ ਚੀਜ਼ ਦੀ ਝਲਕ ਦਿੰਦੇ ਹਨ ਕਿ ਔਨਲਾਈਨ ਭਾਈਚਾਰੇ ਦੇ ਮੁਤਾਬਕ ਕੀ ਮਹੱਤਵਪੂਰਨ ਹੈ, ਨਾ ਕਿ ਉਹ, ਜੋ ਅਸੀਂ ਜਾਂ ਸਾਡੇ ਭਾਈਵਾਲ ਸੋਚਦੇ ਹਨ ਕਿ ਤੁਹਾਨੂੰ ਦੇਖਣਾ ਚਾਹੀਦਾ ਹੈ।
ਅਤੇ ਹਾਲਾਂਕਿ ਅਸੀਂ ਮੰਨਦੇ ਹਾਂ ਕਿ ਸਬੰਧਿਤ ਇਸ਼ਤਿਹਾਰ ਵੀ ਅਸਲ ਖੋਜ ਨਤੀਜਿਆਂ ਜਿੰਨੇ ਉਪਯੋਗੀ ਹੋ ਸਕਦੇ ਹਨ, ਅਸੀਂ ਕਿਸੇ ਨੂੰ ਵੀ ਇਸ ਬਾਰੇ ਉਲਝਾਉਣਾ ਨਹੀਂ ਚਾਹੁੰਦੇ ਕਿ ਕਿਹੜੀ ਚੀਜ਼ ਕੀ ਹੈ।
Google ’ਤੇ ਹਰੇਕ ਇਸ਼ਤਿਹਾਰ ਦੀ ਸਪੱਸ਼ਟ ਰੂਪ ਵਿੱਚ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਇਸਨੂੰ ਅਸਲ ਖੋਜ ਨਤੀਜਿਆਂ ਤੋਂ ਵੱਖ ਕੀਤਾ ਗਿਆ ਹੈ। ਹਾਲਾਂਕਿ ਇਸ਼ਤਿਹਾਰਬਾਜ਼ ਇਸ਼ਤਿਹਾਰਬਾਜ਼ੀ ਵਾਲੇ ਖੇਤਰ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣ ਲਈ ਵੱਧ ਭੁਗਤਾਨ ਕਰ ਸਕਦੇ ਹਨ, ਪਰ ਕੋਈ ਵੀ ਖੁਦ ਖੋਜ ਨਤੀਜਿਆਂ ਵਿੱਚ ਬਿਹਤਰ ਦਰਜਾ ਨਹੀਂ ਖਰੀਦ ਸਕਦਾ। ਇਸਤੋਂ ਇਲਾਵਾ, ਇਸ਼ਤਿਹਾਰ ਕੇਵਲ ਉਦੋਂ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਜੇਕਰ ਉਹ ਤੁਹਾਡੇ ਵੱਲੋਂ ਦਾਖਲ ਕੀਤੀਆਂ ਖੋਜ ਮਦਾਂ ਨਾਲ ਸਬੰਧਿਤ ਹੋਣ। ਇਸਦਾ ਮਤਲਬ ਹੈ ਕਿ ਤੁਸੀਂ ਕੇਵਲ ਉਹੀ ਇਸ਼ਤਿਹਾਰ ਦੇਖਦੇ ਹੋ, ਜੋ ਅਸਲ ਵਿੱਚ ਉਪਯੋਗੀ ਹਨ।
ਕੁਝ ਔਨਲਾਈਨ ਸੇਵਾਵਾਂ ਇਹ ਨਹੀਂ ਮੰਨਦੀਆਂ ਕਿ ਖੋਜ ਨਤੀਜਿਆਂ ਅਤੇ ਇਸ਼ਤਿਹਾਰਾਂ ਵਿਚਕਾਰ ਅੰਤਰ ਏਨਾ ਜ਼ਿਆਦਾ ਮਹੱਤਵਪੂਰਨ ਹੈ।
ਅਸੀਂ ਇਹ ਮੰਨਦੇ ਹਾਂ।