Android Accessibility Suite ਪਹੁੰਚਯੋਗਤਾ ਐਪਾਂ ਦਾ ਇੱਕ ਸੰਗ੍ਰਹਿ ਹੈ, ਜੋ ਤੁਹਾਡੇ Android ਡੀਵਾਈਸ ਨੂੰ ਅੱਖਾਂ-ਰਹਿਤ ਜਾਂ ਕਿਸੇ ਸਵਿੱਚ ਡੀਵਾਈਸ ਨਾਲ ਵਰਤਣ ਵਿੱਚ ਤੁਹਾਡੀ ਮਦਦ ਕਰਦਾ ਹੈ।
Android Accessibility Suite ਵਿੱਚ ਇਹ ਸ਼ਾਮਲ ਹਨ:
• ਪਹੁੰਚਯੋਗਤਾ ਮੀਨੂ: ਆਪਣੇ ਫ਼ੋਨ ਨੂੰ ਲਾਕ ਕਰਨ, ਅਵਾਜ਼ ਅਤੇ ਚਮਕ ਨੂੰ ਕੰਟਰੋਲ ਕਰਨ, ਸਕ੍ਰੀਨਸ਼ਾਟ ਲੈਣ ਅਤੇ ਹੋਰ ਚੀਜ਼ਾਂ ਲਈ ਇਸ ਵੱਡੇ ਆਨ-ਸਕ੍ਰੀਨ ਮੀਨੂ ਨੂੰ ਵਰਤੋ।
• ਚੁਣੋ ਅਤੇ ਸੁਣੋ: ਆਪਣੀ ਸਕ੍ਰੀਨ 'ਤੇ ਆਈਟਮਾਂ ਚੁਣੋ ਅਤੇ ਉਨ੍ਹਾਂ ਨੂੰ ਉੱਚੀ ਅਵਾਜ਼ ਵਿੱਚ ਸੁਣੋ।
• TalkBack ਸਕ੍ਰੀਨ ਰੀਡਰ: ਬੋਲੀ ਪ੍ਰਤੀਕਰਮ ਪ੍ਰਾਪਤ ਕਰੋ, ਇਸ਼ਾਰਿਆਂ ਨਾਲ ਆਪਣੇ ਡੀਵਾਈਸ ਨੂੰ ਕੰਟਰੋਲ ਕਰੋ ਅਤੇ ਆਨ-ਸਕ੍ਰੀਨ ਬਰੇਲ ਕੀ-ਬੋਰਡ ਨਾਲ ਟਾਈਪ ਕਰੋ।
ਸ਼ੁਰੂਆਤ ਕਰਨ ਲਈ:
1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ।
2. ਪਹੁੰਚਯੋਗਤਾ ਚੁਣੋ।
3. ਪਹੁੰਚਯੋਗਤਾ ਮੀਨੂ, ਚੁਣੋ ਅਤੇ ਸੁਣੋ ਜਾਂ TalkBack ਚੁਣੋ।
Android Accessibility Suite ਦੇ ਲਈ Android 6 (Android M) ਜਾਂ ਇਸ ਤੋਂ ਬਾਅਦ ਵਾਲਾ ਵਰਜਨ ਲੋੜੀਂਦਾ ਹੈ। Wear ਨਾਲ TalkBack ਦੀ ਵਰਤੋਂ ਕਰਨ ਲਈ, ਤੁਹਾਨੂੰ Wear OS 3.0 ਜਾਂ ਇਸ ਤੋਂ ਬਾਅਦ ਵਾਲੇ ਵਰਜਨ ਦੀ ਲੋੜ ਹੈ।
ਇਜਾਜ਼ਤਾਂ ਦਾ ਨੋਟਿਸ
• ਫ਼ੋਨ: Android Accessibility Suite ਫ਼ੋਨ ਸਥਿਤੀ 'ਤੇ ਨਜ਼ਰ ਰੱਖਦਾ, ਤਾਂ ਜੋ ਇਹ ਤੁਹਾਡੀ ਕਾਲ ਸਥਿਤੀ ਲਈ ਘੋਸ਼ਣਾਵਾਂ ਨੂੰ ਅਨੁਕੂਲ ਬਣਾ ਸਕੇ।
• ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।
ਸੂਚਨਾਵਾਂ: ਤੁਹਾਡੇ ਵੱਲੋਂ ਇਸ ਇਜਾਜ਼ਤ ਦੀ ਆਗਿਆ ਦੇਣ 'ਤੇ, TalkBack ਤੁਹਾਨੂੰ ਅੱਪਡੇਟਾਂ ਬਾਰੇ ਸੂਚਿਤ ਕਰ ਸਕਦੀ ਹੈ।
ਅੱਪਡੇਟ ਕਰਨ ਦੀ ਤਾਰੀਖ
18 ਨਵੰ 2024