Google News ਇੱਕ ਅਜਿਹਾ ਵਿਅਕਤੀਗਤ ਖਬਰ ਇਕੱਤਰਕ ਹੈ ਜੋ ਖਬਰਾਂ ਨੂੰ ਵਿਵਸਥਿਤ ਕਰਦਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ, ਤਾਂ ਜੋ ਤੁਸੀਂ ਉਨ੍ਹਾਂ ਕਹਾਣੀਆਂ ਬਾਰੇ ਹੋਰ ਜਾਣਕਾਰੀ ਖੋਜ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ।
Google News ਨਾਲ, ਤੁਹਾਨੂੰ ਇਹ ਚੀਜ਼ਾਂ ਦਿਸਣਗੀਆਂ:
ਤੁਹਾਡੀ ਬ੍ਰੀਫਿੰਗ: ਅਜਿਹੀ ਹਰੇਕ ਕਹਾਣੀ ਬਾਰੇ ਜਾਣਕਾਰੀ ਰੱਖਣਾ ਲਗਭਗ ਅਸੰਭਵ ਹੋ ਸਕਦਾ ਹੈ, ਜੋ ਤੁਹਾਡੇ ਲਈ ਮਹੱਤਵਪੂਰਨ ਹੈ, ਤੁਹਾਡੀ ਬ੍ਰੀਫਿੰਗ ਦੀ ਮਦਦ ਨਾਲ ਤੁਹਾਡੇ ਆਲੇ-ਦੁਆਲੇ ਦੀ ਦੁਨੀਆ ਦੀਆਂ ਮਹੱਤਵਪੂਰਨ ਅਤੇ ਸੰਬੰਧਿਤ ਖਬਰਾਂ ਬਾਰੇ ਜਾਣਨਾ ਆਸਾਨ ਹੋ ਜਾਂਦਾ ਹੈ। ਤੁਹਾਨੂੰ ਤੁਹਾਡੀਆਂ ਦਿਲਚਸਪੀਆਂ ਮੁਤਾਬਕ ਵਿਅਕਤੀਗਤ ਖਬਰਾਂ ਦੇ ਨਾਲ-ਨਾਲ ਪ੍ਰਮੁੱਖ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰਖੀਆਂ ਦਿਖਾਉਣ ਲਈ ਇਹ ਸਾਰਾ ਦਿਨ ਅੱਪਡੇਟ ਹੁੰਦੀ ਰਹਿੰਦੀ ਹੈ।
ਸਥਾਨਕ ਖਬਰਾਂ: ਆਪਣੇ ਸਥਾਨਕ ਖੇਤਰ ਵਿਚਲੇ ਖਬਰ ਆਊਟਲੈੱਟਾਂ ਜਾਂ ਅਖਬਾਰਾਂ ਦੀਆਂ ਖਬਰਾਂ ਅਤੇ ਲੇਖਾਂ ਰਾਹੀਂ ਆਪਣੇ ਭਾਈਚਾਰੇ ਦੀ ਪੜਚੋਲ ਕਰੋ। ਵਿਉਂਤਬੱਧ ਕਰੋ ਅਤੇ ਇੱਕ ਤੋਂ ਵੱਧ ਟਿਕਾਣੇ ਚੁਣੋ, ਤਾਂ ਜੋ ਤੁਸੀਂ ਇਹ ਜਾਣ ਸਕੋ ਕਿ ਤੁਹਾਡੇ ਨੇੜੇ-ਤੇੜੇ ਜਾਂ ਜਿੱਥੇ ਵੀ ਤੁਹਾਡਾ ਘਰ ਹੈ ਉੱਥੇ ਕੀ ਹੋ ਰਿਹਾ ਹੈ।
ਸਮੁੱਚਾ ਖਬਰ-ਲੇਖ: ਵੱਖ-ਵੱਖ ਦ੍ਰਿਸ਼ਟੀਕੋਣਾਂ ਰਾਹੀਂ ਕਿਸੇ ਖਬਰ ਬਾਰੇ ਗਹਿਰਾਈ ਨਾਲ ਜਾਣੋ। 'ਸਮੁੱਚਾ ਖਬਰ-ਲੇਖ' ਵਿਸ਼ੇਸ਼ਤਾ ਨਾਲ ਤੁਹਾਨੂੰ ਕਿਸੇ ਕਹਾਣੀ ਨਾਲ ਸੰਬੰਧਿਤ ਉਹ ਸਾਰੀ ਜਾਣਕਾਰੀ ਦਿਖਾਈ ਜਾਂਦੀ ਹੈ ਜੋ ਆਨਲਾਈਨ ਉਪਲਬਧ ਹੈ, ਇਸ ਕਹਾਣੀ ਬਾਰੇ ਵੱਖ-ਵੱਖ ਆਊਟਲੈੱਟਾਂ ਅਤੇ ਮਾਧਿਅਮਾਂ ਰਾਹੀਂ ਕਵਰੇਜ ਨੂੰ ਦਿਖਾਇਆ ਜਾਂਦਾ ਹੈ। ਸਿਰਫ਼ ਇੱਕ ਟੈਪ ਨਾਲ, ਤੁਸੀਂ ਖਬਰਾਂ ਨਾਲ ਸੰਬੰਧਿਤ ਕਈ ਨਵੇਂ ਪਹਿਲੂਆਂ ਨੂੰ ਅਤੇ ਹਰੇਕ ਸਰੋਤ ਵੱਲੋਂ ਇਸਦੀ ਰਿਪੋਰਟਿੰਗ ਕਰਨ ਦੇ ਤਰੀਕੇ ਬਾਰੇ ਦੇਖਗੇ।
ਤੁਹਾਡੇ ਲਈ ਖਬਰਾਂ: 'ਤੁਹਾਡੇ ਲਈ' ਸੈਕਸ਼ਨ ਤੁਹਾਡੀਆਂ ਦਿਲਚਸਪੀਆਂ ਮੁਤਾਬਕ ਵਿਅਕਤੀਗਤ ਖਬਰਾਂ ਦਿਖਾਉਂਦਾ ਹੈ। ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ ਅਤੇ ਸਰੋਤਾਂ ਦਾ ਅਨੁਸਰਣ ਕਰ ਕੇ ਤੁਹਾਨੂੰ ਦਿਖਾਈ ਦੇਣ ਵਾਲੇ ਲੇਖਾਂ ਨੂੰ ਕੰਟਰੋਲ ਕਰੋ ਅਤੇ ਉਨ੍ਹਾਂ ਨੂੰ ਵਿਵਸਥਿਤ ਕਰੋ।
ਕਿਸੇ ਵੀ ਡੀਵਾਈਸ ਤੋਂ ਪਹੁੰਚ ਕਰੋ: Google News ਨੂੰ ਵੱਖ-ਵੱਖ ਤਰ੍ਹਾਂ ਦੇ ਫ਼ੋਨ ਅਤੇ ਇੰਟਰਨੈੱਟ ਕਨੈਕਸ਼ਨਾਂ ਦੀ ਵਰਤੋਂ ਕਰਨ ਵਾਲੇ ਵਰਤੋਂਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਤੁਹਾਡੇ ਕਨੈਕਸ਼ਨ ਦੇ ਠੀਕ ਤਰ੍ਹਾਂ ਕੰਮ ਨਾ ਕਰਨ 'ਤੇ ਜਾਂ ਤੁਹਾਨੂੰ ਡਾਟਾ ਰੱਖਿਅਤ ਕਰਨ ਦੀ ਲੋੜ ਪੈਣ 'ਤੇ, Google News ਚਿੱਤਰਾਂ ਦਾ ਆਕਾਰ ਘਟਾ ਕੇ ਅਤੇ ਘੱਟ ਡਾਟਾ ਡਾਊਨਲੋਡ ਕਰ ਕੇ ਬਿਨਾਂ ਰੁਕਾਵਟ ਚੱਲਦਾ ਰਹੇਗਾ। ਜਦੋਂ ਤੁਸੀਂ ਆਫ਼ਲਾਈਨ ਹੁੰਦੇ ਹੋ, ਤਾਂ ਲੇਖਾਂ ਨੂੰ ਬਾਅਦ ਵਿੱਚ ਪੜ੍ਹਨ ਲਈ ਰੱਖਿਅਤ ਕਰਨ ਵਾਸਤੇ ਲੇਖਾਂ ਨੂੰ ਵਾਈ-ਫਾਈ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਕੀ ਤੁਸੀਂ ਆਪਣੀਆਂ ਖਬਰਾਂ ਨੂੰ ਆਪਣੇ ਲੈਪਟਾਪ ਜਾਂ ਡੈਸਕਟਾਪ 'ਤੇ ਦੇਖਣਾ ਚਾਹੁੰਦੇ ਹੋ? Google News ਮੋਬਾਈਲ ਐਪ ਨੂੰ ਸਾਡੀ ਡੈਸਕਟਾਪ ਵੈੱਬਸਾਈਟ, news.google.com ਨਾਲ ਜੋੜਾਬੱਧ ਕਰੋ, ਤਾਂ ਜੋ ਤੁਸੀਂ ਅੱਪ-ਟੂ-ਡੇਟ ਰਹਿ ਸਕੋ ਅਤੇ ਤੁਸੀਂ ਖਬਰਾਂ ਦੇਖ ਸਕੋ, ਭਾਵੇਂ ਤੁਸੀਂ ਕਿਸੇ ਵੀ ਡੀਵਾਈਸ 'ਤੇ ਦੇਖੋ।
ਅੱਪਡੇਟ ਕਰਨ ਦੀ ਤਾਰੀਖ
10 ਅਕਤੂ 2024