ਸਾਊਂਡ ਐਂਪਲੀਫ਼ਾਇਰ ਬਸ ਤੁਹਾਡਾ Android ਫ਼ੋਨ ਅਤੇ ਹੈੱਡਫ਼ੋਨਾਂ ਦਾ ਜੋੜਾ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਘੱਟ ਸੁਣਨ ਵਾਲੇ ਲੋਕਾਂ ਲਈ ਜ਼ਿਆਦਾ ਪਹੁੰਚਯੋਗ ਬਣਾਉਂਦੀ ਹੈ। ਆਪਣੇ ਆਲੇ-ਦੁਆਲੇ ਅਤੇ ਆਪਣੇ ਡੀਵਾਈਸ 'ਤੇ ਅਵਾਜਾਂ ਨੂੰ ਫਿਲਟਰ ਕਰਨ, ਵਧਾਉਣ ਅਤੇ ਉੱਚਾ ਕਰਨ ਲਈ ਸਾਊਂਡ ਐਂਪਲੀਫ਼ਾਇਰ ਵਰਤੋ।
ਵਿਸ਼ੇਸ਼ਤਾਵਾਂ• ਬੋਲੀ ਦੀ ਬਿਹਤਰ ਤਰੀਕੇ ਨਾਲ ਪਛਾਣ ਕਰਨ ਲਈ ਅਣਚਾਹੇ ਸ਼ੋਰ ਨੂੰ ਘਟਾਓ।
• ਗੱਲਬਾਤ ਮੋਡ ਨਾਲ ਸ਼ੋਰ-ਸ਼ਰਾਬੇ ਵਾਲੇ ਵਾਤਾਵਰਨ ਵਿੱਚ ਸਪੀਕਰ ਦੀ ਅਵਾਜ਼ 'ਤੇ ਧਿਆਨ ਦਿਓ। (Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ ਲਈ ਉਪਲਬਧ)
• ਗੱਲਾਂਬਾਤਾਂ, ਟੀਵੀ ਜਾਂ ਲੈਕਚਰਾਂ ਨੂੰ ਸੁਣੋ। ਥੋੜ੍ਹੇ ਦੂਰ ਰੱਖੇ ਆਡੀਓ ਸਰੋਤਾਂ ਲਈ, ਬਲੂਟੁੱਥ ਹੈੱਡਫ਼ੋਨਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। (ਬਲੂਟੁੱਥ ਹੈੱਡਫ਼ੋਨਾਂ ਨਾਲ ਧੁਨੀ ਦੇ ਸੰਚਾਰ ਵਿੱਚ ਦੇਰੀ ਹੋ ਸਕਦੀ ਹੈ।)
• ਆਲੇ-ਦੁਆਲੇ ਦੀ ਗੱਲਬਾਤ ਜਾਂ ਤੁਹਾਡੇ ਡੀਵਾਈਸ 'ਤੇ ਚੱਲ ਰਹੇ ਮੀਡੀਆ ਲਈ ਆਪਣੇ ਸੁਣਨ ਦੇ ਅਨੁਭਵ ਨੂੰ ਵਿਅਕਤੀਗਤ ਬਣਾਓ। ਤੁਸੀਂ ਸ਼ੋਰ ਨੂੰ ਘੱਟ ਕਰ ਸਕਦੇ ਜਾਂ ਘੱਟ ਵਾਰਵਾਰਤਾ, ਵੱਧ ਵਾਰਵਾਰਤਾ ਨੂੰ ਬੂਸਟ ਕਰ ਸਕਦੇ, ਜਾਂ ਅਵਾਜਾਂ ਨੂੰ ਸ਼ਾਂਤ ਕਰ ਸਕਦੇ ਹੋ। ਆਪਣੀਆਂ ਤਰਜੀਹਾਂ ਨੂੰ ਦੋਵੇਂ ਕੰਨਾਂ ਜਾਂ ਹਰੇਕ ਕੰਨ ਲਈ ਵੱਖਰੇ ਤੌਰ 'ਤੇ ਸੈੱਟ ਕਰੋ।
• ਪਹੁੰਚਯੋਗਤਾ ਬਟਨ, ਇਸ਼ਾਰੇ ਜਾਂ ਤਤਕਾਲ ਸੈਟਿੰਗਾਂ ਦੀ ਵਰਤੋਂ ਕਰ ਕੇ ਸਾਊਂਡ ਐਂਪਲੀਫ਼ਾਇਰ ਨੂੰ ਚਾਲੂ ਅਤੇ ਬੰਦ ਕਰੋ। ਪਹੁੰਚਯੋਗਤਾ ਬਟਨ, ਇਸ਼ਾਰੇ ਅਤੇ ਤਤਕਾਲ ਸੈਟਿੰਗਾਂ ਬਾਰੇ ਹੋਰ ਜਾਣੋ:
https://support.google.com/accessibility/android/answer/7650693ਲੋੜਾਂ• Android 8.1 ਅਤੇ ਇਸ ਤੋਂ ਬਾਅਦ ਵਾਲੇ ਵਰਜਨ ਲਈ ਉਪਲਬਧ ਹੈ।
• ਆਪਣੇ Android ਡੀਵਾਈਸ ਨੂੰ ਹੈੱਡਫ਼ੋਨ ਨਾਲ ਜੋੜਾਬੱਧ ਕਰੋ।
• ਫ਼ਿਲਹਾਲ ਗੱਲਬਾਤ ਮੋਡ Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ 'ਤੇ ਉਪਲਬਧ ਹੈ।
ਇਸ ਪਤੇ 'ਤੇ ਈਮੇਲ ਕਰ ਕੇ ਸਾਊਂਡ ਐਂਪਲੀਫ਼ਾਇਰ ਬਾਰੇ ਸਾਨੂੰ ਆਪਣੇ ਵਿਚਾਰ ਭੇਜੋ: sound-amplifier-help@google.com. ਸਾਊਂਡ ਐਂਪਲੀਫ਼ਾਇਰ ਵਰਤਣ ਲਈ ਮਦਦ ਵਾਸਤੇ,
https://g.co/disabilitysupport 'ਤੇ ਸਾਡੇ ਨਾਲ ਕਨੈਕਟ ਕਰੋ।
ਇਜਾਜ਼ਤਾਂ ਸੰਬੰਧੀ ਨੋਟਿਸ•
ਮਾਈਕ੍ਰੋਫ਼ੋਨ: ਮਾਈਕ੍ਰੋਫ਼ੋਨ ਤੱਕ ਪਹੁੰਚ ਸਾਊਂਡ ਐਂਪਲੀਫ਼ਾਇਰ ਨੂੰ ਉੱਚਾ ਅਤੇ ਫਿਲਟਰ ਕਰਨ ਲਈ ਆਡੀਓ 'ਤੇ ਪ੍ਰਕਿਰਿਆ ਕਰਨ ਦੀ ਆਗਿਆ ਦੇਵੇਗੀ। ਕੋਈ ਡਾਟਾ ਇਕੱਤਰ ਜਾਂ ਸਟੋਰ ਨਹੀਂ ਕੀਤਾ ਜਾਂਦਾ ਹੈ।
•
ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।